Contact Us
  0°C
mode_comment Editor calendar_month 13.06.19  watch_later 01.11 PM  timeline 94820  numbers 1156  arrow_drop_down3
ਘੱਟ ਉਮਰ ਵਿੱਚ ਸੈਕਸ ਕਰਨਾ ਹੋ ਸਕਦਾ ਹੈ ਬਹੁਤ ਖਤਰਨਾਕ ਜਰੂਰ ਪੜੋ

ਅੱਜ ਕੱਲ ਦੇ ਸਮੇਂ ਵਿੱਚ ਛੋਟੀ ਉਮਰ ਦਾ ਯੂਥ ਹੀ ਸੈਕਸ ਬਾਰੇ ਸੋਚਣ ਲੱਗ ਪੈਂਦੇ ਹਨ ਅਤੇ ਕਈ ਤਾਂ ਸ਼ਰੀਰਕ ਸਬੰਧ ਬਣਾ ਵੀ ਲੈਂਦੇ ਹਨ ਜਿਸ ਦੇ ਨਤੀਜੇ ਬਹੁਤ ਹੀ ਭਿਆਨਕ ਹੋ ਸਕਦੇ ਹਨ. ਪਹਿਲੀ ਵਾਰ ਸੈਕਸ ਦੀ ਵੀ ਇੱਕ ਸਹੀ ਉਮਰ ਹੁੰਦੀ ਹੈ ਪਰ ਅੱਜ ਕੱਲ ਦਾ ਯੂਥ ਇਸ ਦੀ ਪਰਵਾਹ ਨਹੀਂ ਕਰਦਾ. ਇੱਕ ਸ਼ੋਧ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੱਗਭੱਗ ਤੇਰਾਂ ਸਾਲ ਦੀ ਉਮਰ ਵਿੱਚ ਅੱਜ ਕੱਲ ਦਾ ਯੂਥ ਸੈਕਸ ਬਾਰੇ ਸੋਚਣ ਲੱਗ ਪੈਂਦਾ ਹੈ ਜੋ ਕਿ ਬਹੁਤ ਹੀ ਜਿਆਦਾ ਗਲਤ ਹੈ. ਇਸ ਸ਼ੋਧ ਵਿੱਚ ਇਹ ਗੱਲ ਸਾਹਮਣੇ ਆਈ ਹੈ ਘੱਟ ਉਮਰ ਵਿੱਚ ਸ਼ਰੀਰਕ ਸਬੰਧ ਬਣਾਉਣ ਨਾਲ ਐਸ.ਟੀ.ਆਈ (ਸੈਕਸੂਅਲੀ ਟਰਾਂਸਮਿਟਿਡ ਇੰਫੈਕਸ਼ਨ) ਜੋ ਕਿ ਇਕ ਕਿਸਮ ਦੀ ਬਿਮਾਰੀ ਹੈ ਉਸ ਦਾ ਸ਼ਿਕਾਰ ਹੋ ਜਾਂਦੇ ਹਨ. ਇਸ ਦਾ ਮੁਖ ਕਾਰਨ ਹੈ ਕਿ ਘੱਟ ਉਮਰ ਵਿੱਚ ਯੂਥ ਨੂੰ ਸੈਕਸ ਦੌਰਾਨ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਦਾ ਪਤਾ ਨਹੀਂ ਹੁੰਦਾ ਇਸ ਕਾਰਨ ਇਸ ਦਾ ਖਤਰਾ ਵੱਧ ਜਾਂਦਾ ਹੈ. ਤੁਹਾਨੂੰ ਦੱਸ ਦਈਏ ਕਿ ਐਸ. ਟੀ. ਆਈ ਵਿੱਚ ਸੁਜਾਕ, ਐਚ. ਆਈ. ਵੀ, ਕਲੈਮਾਇਡਿਆ, ਆਦਿ ਖਤਰਨਾਕ ਬਿਮਾਰੀਆਂ ਸ਼ਾਮਿਲ ਹਨ. ਸਾਨੂੰ ਲੋੜ ਹੈ ਅਜੱ ਕੱਲ ਦੇ ਯੂਥ ਨੂੰ ਇਸ ਸਬੰਧੀ ਜਾਕਰੂਕ ਕਰਨ ਦੀ ਤਾਂ ਜੋ ਇਸ ਤੋਂ ਬਚਿਆ ਜਾ ਸਕੇ. ਇਹ ਸ਼ੋਧ ਕੁਝ ਦਿਨ ਪਹਿਲਾਂ ਸਿਓਲ ਦੀ ਯੋਨਸੇਈ ਯੂਨੀਵਰਸਿਟੀ ਵਿੱਚ ਕੀਤੀ ਗਈ ਜਿੱਥੋਂ ਕਿ ਇਹ ਗੱਲ ਸਾਹਮਣੇ ਆਈ ਹੈ.

Popular Post
Advertisement
Trending