Contact Us
  0°C
mode_comment Editor calendar_month 19.09.19  watch_later 04.57 PM  timeline 88352  numbers 1183  arrow_drop_down3
ਲਿੰਗ ਉੱਪਰ ਖੁਜਲੀ ਕਿਉਂ ਹੁੰਦੀ ਹੈ ਤੇ ਇਸ ਨੂੰ ਦੂਰ ਕਰਨ ਦੇ ਤਰੀਕੇ

ਬਹੁਤ ਸਾਰੇ ਆਦਮੀਆਂ ਵਿੱਚ ਇਹ ਸਮੱਸਿਆ ਹੁੰਦੀ ਹੈ, ਅਕਸਰ ਹੀ ਉਹਨਾਂ ਕਈ ਵਾਰ ਪਬਲਿਕ ਪਲੇਸ ਵਿੱਚ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ ਅਤੇ ਖੁਜਲਾਉਣ ਲੱਗਦੇ ਹਨ. ਜਿਸ ਕਾਰਨ ਉਹਨਾਂ ਨੂੰ ਕਾਫੀ ਸਰਮਿੰਦਗੀ ਵੀ ਮਹਿਸੂਸ ਹੁੰਦੀ ਹੈ. ਅੱਜ ਅਸੀਂ ਤੁਹਾਨੂੰ ਲਿੰਗ ਉਪਰ ਹੋਣ ਵਾਲੀ ਖੁਜਲੀ ਦੇ ਕਾਰਨ ਅਤੇ ਇਸ ਦੇ ਹੱਲ ਬਾਰੇ ਦੱਸਾਂਗੇ.

ਚਾਹੇ ਆਦਮੀ ਹੋਵੇ ਜਾਂ ਔਰਤ ਦੋਨਾਂ ਨੂੰ ਹੀ ਆਪਣੇ ਪਰਾਈਵੇਟ ਪਾਰਟ ਦਾ ਖਿਆਲ ਰੱਖਣਾ ਚਾਹੀਦਾ ਹੈ ਜੇਕਰ ਉਹ ਇਸਦਾ ਚੰਗੀ ਤਰਾਂ ਖਿਆਲ ਨਹੀਂ ਰੱਖਦੇ ਤਾਂ ਇਸ ਵਿੱਚ ਖੁਜਲੀ ਹੋਣ ਲੱਗ ਪੈਂਦੀ ਹੈ ਅੱਜ ਅਸੀਂ ਤੁਾਹਨੂੰ ਇਸ ਦੇ ਕਾਰਨ ਅਤੇ ਇਸਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸਣ ਜਾ ਰਹੇ ਹਾਂ.

ਸਭ ਤੋਂ ਪਹਿਲਾਂ ਕਾਰਨ ਹੈ ਪਸੀਨਾ: ਪਸੀਨੇ ਦੀ ਬਦਬੂ ਸਿਰਫ ਸ਼ਰੀਰ ਵਿੱਚੋਂ ਹੀ ਨਹੀਂ ਸਗੋਂ ਲਿੰਗ ਵਿੱਚੋਂ ਵੀ ਆਉਂਦੀ ਹੈ ਇਸ ਲਈ ਗਰਮੀਆਂ ਵਿੱਚ ਦਿਨ ਵਿੱਚ ਲੱਗਭੱਗ ਤਿੰਨ ਤੋਂ ਚਾਰ ਵਾਰ ਇਸ ਨੂੰ ਪਾਣੀ ਨਾਲ ਸਾਫ ਕਰੋ ਅਤੇ ਨਹਾਉਣ ਸਮੇਂ ਚੰਗੀ ਤਰਾਂ ਸਾਬੁਣ ਨਾਲ ਧੋਵੋ.

ਦੂਜਾ ਕਾਰਨ ਹੈ: ਕਈ ਵਾਰ ਸੈਕਸ ਦੌਰਾਨ ਉਤੇਜਤ ਹੋਣ ਤੇ ਲਿੰਗ ਕਈ ਵਾਰ ਪਾਣੀ ਵਰਗਾ ਪਦਾਰਥ ਛੱਡਦਾ ਹੈ ਜਿਸ ਨੂੰ ਸਮੈਗਮਾ ਕਹਿੰਦੇ ਹਨ ਇਹ ਅਕਸਰ ਲਿੰਗ ਦੇ ਸਿਰੇ (ਮੁੰਹ) ਤੇ ਜੰਮ ਜਾਦਾ ਹੈ ਇਸ ਕਾਰਨ ਵੀ ਖੁਜਲੀ ਹੋਣ ਲੱਗਦੀ ਹੈ ਲਿੰਗ ਦੀ ਚਮੜੀ ਪਿੱਛੇ ਨੂੰ ਹਟਾ ਕੇ ਇਸ ਨੂੰ ਵੀ ਹਰ ਰੋਜ ਸਾਫ ਕਰਨਾ ਚਾਹੀਦਾ ਹੈ.

ਤੀਜਾ ਕਾਰਨ ਹੈ ਅੰਡਰਵੀਅਰ: ਜਿਆਦਾਤਰ ਲੋਕ ਟਾਈਟ ਅੰਡਰਵੀਅਰ ਪਾਉਂਦੇ ਹਨ ਜਿਸ ਕਾਰਨ ਇਸ ਜਗ੍ਹਾ ਤੇ ਪਸੀਨਾ ਜੰਮਣ ਲੱਗ ਪੈਨਦਾ ਹੈ ਅਤੇ ਖੁਜਲੀ ਦਾ ਕਾਰਨ ਬਣਦਾ ਹੈ ਇਸ ਲਈ ਥੋੜੇ ਖੁੱਲੇ ਅੰਡਰਵੀਅਰ ਵਰਤਣੇ ਚਾਹੀਦੇ ਹਨ.

ਚੌਥਾ ਕਾਰਨ ਹੈ ਲਿੰਗ ਦੇ ਵਾਲ: ਕਈ ਲੋਕ ਕਾਫੀ ਟਾਈਮ ਤੱਕ ਆਪਣੇ ਲਿੰਗ ਦੇ ਵਾਲ ਨਹੀਂ ਕੱਟਦੇ ਜਿਸ ਕਾਰਨ ਉੱਥੇ ਪਸੀਨੇ ਕਾਰਨ ਖੁਜਲੀ ਹੋਣ ਲੱਗ ਪੈਂਦੀ ਹੈ ਜਿਥੇ ਤੱਕ ਹੋ ਸਕੇ ਤਾਂ ਮਹੀਨੇ ਵਿੱਚ ਇੱਕ ਵਾਰ ੳਾਪਣੇ ਲਿੰਗ ਦੇ ਵਾਲ ਜਰੂਰ ਹਟਾਓ.

Popular Post
Advertisement
Trending